19-12-06 Hukmnama Veechar
jagroop singh · 19 Dec 2006
[gurbani]sUhImhlw1]
jpqpkwbMDubyVulwijqulµGihvhylw]
nwsrvrunwaUClYAYswpMQusuhylw]1]
qyrweykonwmumMjITVwrqwmyrwcolwsdrMgFolw]1]
rhwau]
swjnclyipAwirAwikaumylwhoeI]
jyguxhovihgMTVIAYmylygwsoeI]2]
imilAwhoienvICuVYjyimilAwhoeI]
AwvwgauxuinvwirAwhYswcwsoeI]3]
haumYmwirinvwirAwsIqwhYcolw]
gurbcnIPlupwieAwshkyAMimRqbolw]4]
nwnkukhYshylIhoshuKrwipAwrw]
hmshkyrIAwdwsIAwswcwKsmuhmwrw]5]2]4][/gurbani]
http://www.panthkhalsa.org/Hukam.php
--- --- ---
VahigurooJeeKaKhalsa,VahigurooJeeKeeFateh!
Sadh Sangat Jeeo,
Let's all try to make a go of this. Lets look at the following:
- Arth/Meaning of Shabad
- Arth/Meaning of particular words
- Commentary regarding Viakaran/Grammar within this Shabad and the way it influences the meaning of particular words and whole Panktian
- Any interesting historical occurrences which may be linked to the Shabad
- Any interesting pad-ched issues i.e. non-obvious pad-ched that needs to be applied
Ps - If your name begins with 'K' and ends with 'ulbir Singh', YOU HAVE TO HAVE A GO...no pressure of course.
((( : - ) >>
Thanvaad.
Re: 19-12-06 Hukmnama Veechar
niyarakhalsa -a complete idiot · 21 Dec 2006
courtsey , Guru Grahth Sahib Darpan
ਪਦ ਅਰਥ :-
ਜਪ ਤਪ ਕਾ ਬੇੜੁਲਾ-ਜਤ ਤਪ ਦਾ ਸੋਹਣਾ ਬੇੜਾ । ਜਪੁ ਤਪੁ-ਨਾਮ-ਸਿਮਰਨ {ਨੋਟ :-
‘ਰਹਾਉ’ ਦੀ ਤੁਕ ਸਦਾ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੋਇਆ ਕਰਦੀ ਹੈ । ਇਥੇ ‘ਰਹਾਉ’ ਵਿਚ ‘ਨਾਮ’
ਨੂੰ ਹੀ ਮਹਾਨਤਾ ਦਿੱਤੀ ਹੈ । ਹੋਰ ਪ੍ਰਮਾਣ ਭੀ ਹਨ :-
ਭਨਤਿ ਨਾਨਕੁ ਕਰੇ ਵੀਚਾਰ ॥ ਸਾਚੀ ਬਾਣੀ ਸਿਉ ਧਰੇ ਪਿਆਰੁ ॥
ਤਾ ਕੋ ਪਾਵੈ ਮੋਖ ਦੁਆਰੁ ॥ ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ ॥4॥2॥4॥ {ਧਨਾਸਰੀ ਮ: 1, ਪੰਨਾ
661}
ਐ ਜੀ ਜਪੁ ਤਪੁ ਸੰਜਮੁ ਸਚੁ ਅਧਾਰ ॥
ਹਰਿ ਹਰਿ ਨਾਮੁ ਦੇਹਿ ਸੁਖੁ ਪਾਈਐ ਤੇਰੀ ਭਗਤਿ ਭਰੇ ਭੰਡਾਰ ॥1॥ਰਹਾਉ॥ {ਗੂਜਰੀ ਮ: 1, ਪੰਨਾ 503}
ਬੰਧੁ-ਬੰਨ, ਤਿਆਰ ਕਰ । ਜਿਤੁ-ਜਿਸ ਬੇੜੇ ਦੀ ਰਾਹੀਂ । ਵਹੇਲਾ-ਵਹਿਲਾ, ਛੇਤੀ । ਪੰਥੁ-ਰਸਤਾ,
ਜੀਵਨ-ਪੰਥ । ਸੁਹੇਲਾ-ਸੌਖਾ ।1।
ਮੰਜੀਠੜਾ-ਸੋਹਣੀ ਮਜੀਠ । ਰਤਾ-ਰੰਗਿਆ । ਸਦ ਰੰਗ-ਸਦਾ ਰਹਿਣ ਵਾਲਾ ਰੰਗ, ਪੱਕਾ ਰੰਗ । ਢੋਲਾ-
ਹੇ ਮਿੱਤਰ! ਹੇ ਪਿਆਰੇ! ।1।ਰਹਾਉ।
ਸਾਜਨ-ਹੇ ਸੱਜਣ! ਚਲੇ ਪਿਆਰਿਆ-ਹੇ ਤੁਰੇ ਜਾ ਰਹੇ ਪਿਆਰੇ! ਹੇ ਜੀਵਨ-ਸਫ਼ਰ ਦੇ ਪਿਆਰੇ ਪਾਂਧੀ!
ਗੰਠੜੀਐ-ਗੰਢੜੀ ਵਿਚ, ਪੱਲੇ, ਰਾਹ ਦੇ ਸਫ਼ਰ ਵਾਸਤੇ ਬੱਧੀ ਹੋਈ ਗੰਢ ਵਿਚ । ਸੋਈ-ਉਹ ਪਰਮਾਤਮਾ
।2।
ਆਵਾਗਉਣੁ-ਆਉਣਾ ਤੇ ਜਾਣਾ, ਜਨਮ ਤੇ ਮਰਨ ਦਾ ਗੇੜ । ਨਿਵਾਰਿਆ-ਮੁਕਾ ਦਿੱਤਾ । ਸਾਚਾ-ਸਦਾਥਿਰ
ਰਹਿਣ ਵਾਲਾ । ਸੋਈ-ਉਹ ਪ੍ਰਭੂ ।3।
ਮਾਰਿ-ਮਾਰ ਕੇ । ਸੀਤਾ ਹੈ ਚੋਲਾ-ਆਪਣੇ ਵਾਸਤੇ ਕੁੜਤਾ ਤਿਆਰ ਕੀਤਾ ਹੈ, ਆਪਣੇ ਆਪ ਨੂੰ ਸਿੰਗਾਰਿਆ
ਹੈ, ਆਪਣਾ ਆਪਾ ਸੁੰਦਰ ਬਣਾਇਆ ਹੈ । ਸਹ ਕੇ-ਖਸਮ-ਪ੍ਰਭੂ ਦੇ । ਅੰਮ੍ਰਿਤ ਬੋਲਾ-ਅਮਰ ਕਰਨ ਵਾਲੇ
ਬੋਲ, ਆਤਮਕ ਜੀਵਨ ਦੇਣ ਵਾਲੇ ਬਚਨ ।4।
ਖਰਾ-ਬਹੁਤ । ਕੇਰੀਆ-ਦੀਆਂ । ਸਾਚਾ-ਸਦਾ-ਥਿਰ ।5।
ਅਰਥ :-
(ਹੇ ਜੀਵਨ-ਸਫ਼ਰ ਦੇ ਰਾਹੀ!) ਪ੍ਰਭੂ-ਸਿਮਰਨ ਦਾ ਸੋਹਣਾ ਜੇਹਾ ਬੇੜਾ ਤਿਆਰ ਕਰ, ਜਿਸ (ਬੇੜੇ)
ਵਿਚ ਤੂੰ (ਇਸ ਸੰਸਾਰ-ਸਮੁੰਦਰ ਵਿਚੋਂ) ਛੇਤੀ ਪਾਰ ਲμਘ ਜਾਵੇਂਗਾ । (ਸਿਮਰਨ ਦੀ ਬਰਕਤਿ ਨਾਲ) ਤੇਰਾ
ਜੀਵਨ-ਰਸਤਾ ਐਸਾ ਸੌਖਾ ਹੋ ਜਾਇਗਾ ਕਿ (ਤੇਰੇ ਰਸਤੇ ਵਿਚ) ਨਾਹ ਇਹ (ਸੰਸਾਰ-) ਸਰੋਵਰ ਆਵੇਗਾ ਅਤੇ
ਨਾਹ ਹੀ (ਇਸ ਦਾ ਮੋਹ) ਉਛਾਲੇ ਮਾਰੇਗਾ ।1।
ਹੇ ਮਿੱਤਰ (-ਪ੍ਰਭੂ!) ਤੇਰਾ ਨਾਮ ਹੀ ਸੋਹਣੀ ਮਜੀਠ ਹੈ ਜਿਸ ਦੇ ਪੱਕੇ ਰੰਗ ਨਾਲ ਮੇਰਾ (ਆਤਮਕ ਜੀਵਨ ਦਾ)
ਚੋਲਾ ਰੰਗਿਆ ਗਿਆ ਹੈ ।1।ਰਹਾਉ।
ਹੇ ਸੱਜਣ! ਜੀਵਨ-ਸਫ਼ਰ ਦੇ ਹੇ ਪਿਆਰੇ ਪਾਂਧੀ! (ਕੀ ਤੈਨੂੰ ਪਤਾ ਹੈ ਕਿ) ਪ੍ਰਭੂ ਨਾਲ ਮਿਲਾਪ ਕਿਵੇਂ ਹੁੰਦਾ ਹੈ?
(ਵੇਖ!) ਜੇ ਪੱਲੇ ਗੁਣ ਹੋਣ ਤਾਂ ਉਹ ਆਪ ਹੀ (ਆਪਣੇ ਨਾਲ) ਮਿਲਾ ਲੈਂਦਾ ਹੈ ।2।
ਜੇਹੜਾ ਜੀਵ ਪ੍ਰਭੂ-ਚਰਨਾਂ ਵਿਚ ਜੁੜ ਜਾਏ ਜੇ ਉਹ ਸਚ-ਮੁਚ ਦਿਲੋਂ ਮਿਲਿਆ ਹੋਇਆ ਹੈ ਤਾਂ ਫਿਰ ਕਦੇ ਉਹ
ਉਸ ਮਿਲਾਪ ਵਿਚੋਂ ਵਿਛੁੜਦਾ ਨਹੀਂ । ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਉਸ ਨੂੰ ਹਰ ਥਾਂ ਉਹ
ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ ।3।
ਜਿਸ ਜੀਵ ਨੇ ਹਉਮੈ ਮਾਰ ਕੇ ਆਪਾ-ਭਾਵ ਦੂਰ ਕੀਤਾ ਹੈ ਤੇ (ਇਸ ਤਰ੍ਹਾਂ) ਆਪਣਾ ਆਪਾ ਸੰਵਾਰ ਲਿਆ ਹੈ,
ਸਤਿਗੁਰੂ ਦੇ ਬਚਨਾਂ ਤੇ ਤੁਰ ਕੇ ਫਲ ਵਜੋਂ ਉਸ ਨੂੰ ਖਸਮ-ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਬੋਲ ਪ੍ਰਾਪਤ ਹੁੰਦੇ ਹਨ
ਜੋ ਆਤਮਕ ਜੀਵਨ ਦੇਣ ਦੇ ਸਮਰੱਥ ਹਨ ।4।
ਨਾਨਕ ਆਖਦਾ ਹੈ-ਹੇ ਸਤਸੰਗੀ ਸਹੇਲੀਹੋ! (ਸਿਮਰਨ ਦੀ ਬਰਕਤਿ ਨਾਲ) ਖਸਮ-ਪ੍ਰਭੂ ਬਹੁਤ ਪਿਆਰਾ
ਲੱਗਣ ਲੱਗ ਪੈਂਦਾ ਹੈ, (ਫਿਰ ਇਉਂ ਯਕੀਨ ਬਣਿਆ ਰਹਿੰਦਾ ਹੈ ਕਿ) ਅਸੀ ਖਸਮ ਦੀਆਂ ਗੋਲੀਆਂ ਹਾਂ, ਤੇ
ਉਹ ਖਸਮ-ਪ੍ਰਭੂ ਸਦਾ ਸਾਡੇ (ਸਿਰ ਉਤੇ) ਕਾਇਮ ਹੈ ।5।2।4।
ਨੋਟ :-ਅੰਕ 2 ਦੱਸਦਾ ਹੈ ਕਿ ‘ਘਰੁ 6’ ਦਾ ਇਹ ਦੂਜਾ ਸ਼ਬਦ ਹੈ । ਸੂਹੀ ਰਾਗ ਵਿਚ ਗੁਰੂ ਨਾਨਕ ਦੇਵ ਜੀ
ਦਾ ਇਹ ਚੌਥਾ ਸ਼ਬਦ ਹੈ ।
[%sig%]